ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਸੂਬੇ ਦੀਆਂ ਔਰਤਾਂ ਨੂੰ ਜਲਦੀ ਹੀ 1,000 ਰੁਪਏ ਮਿਲਣਗੇ। ਇਹ ਯੋਜਨਾ ਬਹੁਤ ਵਧੀਆ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਹਰ ਔਰਤ ਨੂੰ ਇਸਦਾ ਲਾਭ ਮਿਲੇ। ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਭਾਰੀ ਵੋਟ ਦਿੱਤੀ ਹੈ। ਮੈਂ ਖੁਦ 1,000 ਰੁਪਏ ਦੀ ਉਡੀਕ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਇਹ ਰਕਮ ਔਰਤਾਂ ਨੂੰ ਉਨ੍ਹਾਂ ਦੇ ਮਾਸਿਕ ਰਸੋਈ ਦੇ ਖਰਚਿਆਂ ਅਤੇ ਹੋਰ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ। ਇੱਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਰਾਜਨੀਤੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਹੈ।
- Home
- ‘ਮੇਰਾ ਰਾਜਨੀਤੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ’, CM ਮਾਨ ਦੀ ਪਤਨੀ ਨੇ ਕਿਹਾ- ਮੈਂ ਖੁਦ 1,000 ਰੁਪਏ ਦੀ ਉਡੀਕ ਕਰ ਰਹੀ ਹਾਂ
Posted in
Punjab
‘ਮੇਰਾ ਰਾਜਨੀਤੀ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ’, CM ਮਾਨ ਦੀ ਪਤਨੀ ਨੇ ਕਿਹਾ- ਮੈਂ ਖੁਦ 1,000 ਰੁਪਏ ਦੀ ਉਡੀਕ ਕਰ ਰਹੀ ਹਾਂ
You May Also Like
More From Author
ਧੀਆਂ ਨੇ ਵਧਾਇਆ ਪੰਜਾਬ ਦਾ ਮਾਣ # ਪੰਜਾਬ ਦੀ ਧੀ ਮਹਿਕਪ੍ਰੀਤ ਕੌਰ ਨੇ ਪਹਿਲਾ ਤੇ ਕੋਮਲਪ੍ਰੀਤ ਕੌਰ ਨੇ ‘NDA’ ‘ਚੋਂ 18ਵਾਂ ਰੈਂਕ ਕੀਤਾ ਹਾਸਲ
