ਦਿੱਲੀ ਦੇ ਮਾਲਵੀਆ ਨਗਰ ਵਿੱਚ ਬੁੱਧਵਾਰ ਨੂੰ ਫਲੋਰਿਸ਼ ਸਟੇਅ ਹੋਟਲ ਵਿੱਚ ਅੱਗ ਲੱਗਣ ਕਾਰਨ 21 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚੋਂ 17 ਬੰਗਲਾਦੇਸ਼ ਅਤੇ ਅਫਰੀਕੀ ਦੇਸ਼ਾਂ ਦੇ ਵਿਦੇਸ਼ੀ ਨਾਗਰਿਕ ਸਨ।ਦਿੱਲੀ ਫਾਇਰ ਸਰਵਿਸ ਅਤੇ ਸਥਾਨਕ ਲੋਕਾਂ ਦੇ ਅਨੁਸਾਰ, ਮਾਲਵੀਆ ਨਗਰ ਦੇ ਹੋਟਲ ਦੇ ਰੈਸਟੋਰੈਂਟ ਵਿੱਚ ਸਵੇਰੇ 8:50 ਵਜੇ ਅੱਗ ਲੱਗੀ। ਅੱਗ ਉੱਪਰਲੀਆਂ ਮੰਜ਼ਿਲਾਂ ਅਤੇ ਬੇਸਮੈਂਟ ਦੇ ਕਮਰਿਆਂ ਵਿੱਚ ਫੈਲ ਗਈ।
ਚੀਫ਼ ਫਾਇਰ ਅਫ਼ਸਰ ਅਭਿਲਾਸ਼ ਮਲਿਕ ਨੇ ਦੱਸਿਆ ਕਿ “ਫਾਇਰ ਬ੍ਰਿਗੇਡ ਨੇ ਇੱਥੋਂ 37 ਲੋਕਾਂ ਨੂੰ ਬਚਾਇਆ। ਇਮਾਰਤ ਕੋਲ ਅੱਗ ਬੁਝਾਊ ਸਰਟੀਫਿਕੇਟ (NOC) ਨਹੀਂ ਸੀ। ਹੋਟਲ ਵਿੱਚ 25 ਕਮਰੇ ਹਨ।
ਇਸ ਦੌਰਾਨ ਹਾਦਸੇ ਦੀਆਂ ਵੀਡੀਓਜ਼ ਵਿੱਚ ਦਿਖਾਇਆ ਗਿਆ ਹੈ ਕਿ ਕੁਝ ਲੋਕ ਆਪਣੀ ਜਾਨ ਬਚਾਉਣ ਲਈ ਸੜਦੀ ਇਮਾਰਤ ਦੀ ਤੀਜੀ ਜਾਂ ਚੌਥੀ ਮੰਜ਼ਿਲ ਤੋਂ ਛਾਲ ਮਾਰ ਰਹੇ ਹਨ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਬਚਣ ਵਿੱਚ ਮਦਦ ਕਰਨ ਲਈ ਜ਼ਮੀਨ ‘ਤੇ ਗੱਦੇ ਵੀ ਵਿਛਾ ਦਿੱਤੇ ਸਨ।
ਬੇਸਮੈਂਟ ਵਿੱਚੋਂ ਛੇ ਤੋਂ ਵੱਧ ਲੋਕਾਂ ਨੂੰ ਵੀ ਬਾਹਰ ਕੱਢਿਆ ਗਿਆ। ਚਾਲੀ ਲੋਕਾਂ ਨੂੰ ਬਚਾਇਆ ਗਿਆ ਹੈ। ਕਈਆਂ ਦੀ ਹਾਲਤ ਗੰਭੀਰ ਹੈ। ਅੱਗ ਲੱਗਣ ਦਾ ਕਾਰਨ ਅਜੇ ਵੀ ਅਣਜਾਣ ਹੈ। ਪਿਛਲੇ ਛੇ ਮਹੀਨਿਆਂ ਵਿੱਚ, ਦਿੱਲੀ ਵਿੱਚ ਅੱਗ ਲੱਗਣ ਦੀਆਂ ਵੱਖ-ਵੱਖ ਘਟਨਾਵਾਂ ਵਿੱਚ 66 ਲੋਕਾਂ ਦੀ ਮੌਤ ਹੋ ਗਈ ਹੈ।
