Breaking# CBI ਦੇ ਪੰਜਾਬ ਵਿਜੀਲੈਂਸ ਚੀਫ ਦੇ ਰੀਡਰ ਵਿਰੁੱਧ ਰਿਸ਼ਵਤ ਮਾਮਲੇ ‘ਚ ਕੀਤਾ ਮੁਕਦਮਾ ਦਰਜ  

Breaking# CBI ਦੇ ਪੰਜਾਬ ਵਿਜੀਲੈਂਸ ਚੀਫ ਦੇ ਰੀਡਰ ਵਿਰੁੱਧ ਰਿਸ਼ਵਤ ਮਾਮਲੇ ‘ਚ ਕੀਤਾ ਮੁਕਦਮਾ ਦਰਜ  

ਚੰਡੀਗੜ੍ਹ:- ਪੰਜਾਬ ਵਿਜ਼ੀਲੈਂਸ ਚੀਫ ਦੇ ਦਫ਼ਤਰ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਪੰਜਾਬ ਵਿਜੀਲੈਂਸ ਬਿਊਰੋ ਨਾਲ ਜੁੜੇ ਕਥਿਤ ਰਿਸ਼ਵਤ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ।  ਮਿਲੀ ਜਾਣਕਾਰੀ ਅਨੁਸਾਰ ਸੀਬੀਆਈ ਵੱਲੋਂ ਵਿਛਾਏ ਗਏ ਜਾਲ ਵਿੱਚ ਵੱਡੇ ਵੱਡੇ ਅਧਿਕਾਰੀਆਂ ਦੇ ਨਾਮ ਸਾਹਮਣੇ ਆ ਰਹੇ ਹਨ । ਸੀਬੀਆਈ ਵੱਲੋਂ ਪਹਿਲਾਂ ਵਿਚੋਲੇ ਨੂੰ ਗ੍ਰਿਫਤਾਰ ਕੀਤਾ ਗਿਆ , ਜਦਕਿ ਵਿਜੀਲੈਂਸ ਚੀਫ ਦੇ ਰੀਡਰ ਓਪੀ ਰਾਣਾ ਨੂੰ CBI ਦੀ ਟੀਮ ਗ੍ਰਿਫਤਾਰ ਕਰਨ ਪਹੁੰਚੀ ਤਾਂ ਉਹ ਫਰਾਰ ਹੋ ਗਿਆ । ਜਾਣਕਾਰੀ ਅਨੁਸਾਰ ਰਿਸ਼ਵਤ ਦੀ 13 ਲੱਖ ਰੁਪਏ ਵੀ ਸੀਬੀਆਈ ਵੱਲੋਂ ਰਿਕਵਰ ਕਰ ਲਈ ਗਈ ਹੈ ।

ਸੂਤਰਾਂ ਅਨੁਸਾਰ ਇਹ ਮਾਮਲਾ ਲਗਭਗ 20 ਲੱਖ ਰੁਪਏ ਦੀ ਰਿਸ਼ਵਤ ਦੇ ਸੌਦੇ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜ‑ਸਿਤਾਰਾ ਹੋਟਲ ਨਾਲ ਸਬੰਧਤ ਕਿਸੇ ਮਾਮਲੇ ਵਿੱਚ ਸਮਝੌਤਾ ਅਤੇ ਰਾਹਤ ਦਿਲਾਉਣ ਦੇ ਬਦਲੇ ਰਿਸ਼ਵਤ ਮੰਗੀ ਜਾ ਰਹੀ ਸੀ। CBI ਨੂੰ ਲੰਬੇ ਸਮੇਂ ਤੋਂ ਇਸ ਡੀਲ ਬਾਰੇ ਜਾਣਕਾਰੀ ਸੀ ਅਤੇ ਏਜੰਸੀ ਨੇ ਜਾਲ ਬਿਛਾਕੇ ਕਾਰਵਾਈ ਨੂੰ ਅੰਜਾਮ ਦਿੱਤਾ।

CBI ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਵਿਜ਼ੀਲੈਂਸ ਬਿਊਰੋ ਦੇ ਅੰਦਰ ਹੱਡਕੰਪ ਵਾਲਾ ਮਾਹੌਲ ਬਣ ਗਿਆ ਹੈ। ਏਜੰਸੀ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਸ ਕਥਿਤ ਭ੍ਰਿਸ਼ਟਾਚਾਰ ਨੈੱਟਵਰਕ ਵਿੱਚ ਹੋਰ ਕੌਣ‑ਕੌਣ ਸ਼ਾਮਲ ਸੀ ਅਤੇ ਕਈ ਅਧਿਕਾਰੀਆਂ ਵੱਲੋਂ ਪੁੱਛਗਿੱਛ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

More From Author

IPL202🏏 PBKS vs DC# ਪੰਜਾਬ ਨੇ ਦਿੱਲੀ ਨੂੰ 211 ਦੌੜਾਂ ਦਾ ਦਿੱਤਾ ਟਾਰਗੇਟ, ਸ਼੍ਰੇਅਸ ਅਤੇ ਪ੍ਰਿਯਾਂਸ਼ ਨੇ ਜੜ੍ਹੇ ਅਰਧ ਸੈਂਕੜੇ

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 12 ਮਈ 2026

Leave a Reply

Your email address will not be published. Required fields are marked *