ਸਾਊਥ ਫ਼ਿਲਮਾਂ ਦੇ ਐਕਟਰ ਵਿਜੇ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਚੁੱਕਣਗੇ ਵਜੋਂ ਸਹੁੰ

ਤਮਿਲਗਾ ਵੇਤਰੀ ਕਜ਼ਾਗਮ (ਟੀਵੀਕੇ) ਦੇ ਮੁਖੀ ਅਤੇ ਅਦਾਕਾਰ ਤੋਂ ਸਿਆਸਤਦਾਨ ਬਣੇ ਸੀ. ਜੋਸਫ਼ ਵਿਜੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਹੋਣਗੇ। ਵਿਜੇ ਅੱਜ ਸਵੇਰੇ 10 ਵਜੇ ਚੇਨਈ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸੂਬੇ ਦੇ 9ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ।

ਵਿਜੇ ਸ਼ਨੀਵਾਰ ਨੂੰ ਰਾਜ ਭਵਨ ਪਹੁੰਚੇ ਅਤੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨੂੰ ਟੀਵੀਕੇ, ਕਾਂਗਰਸ, ਸੀਪੀਆਈ, ਸੀਪੀਐਮ, ਵੀਸੀਕੇ ਅਤੇ ਆਈਯੂਐਮਐਲ ਦੇ 121 ਵਿਧਾਇਕਾਂ ਦੇ ਸਮਰਥਨ ਪੱਤਰ ਸੌਂਪੇ। ਇਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ।

ਵਿਜੇ ਦੀ ਦੋ ਸਾਲ ਪੁਰਾਣੀ ਪਾਰਟੀ, ਟੀਵੀਕੇ, ਨੇ ਆਪਣੀਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਵਿੱਚ 234 ਵਿੱਚੋਂ 108 ਸੀਟਾਂ ਜਿੱਤ ਕੇ ਇੱਕ ਰਿਕਾਰਡ ਕਾਇਮ ਕੀਤਾ। ਸਹਿਯੋਗੀਆਂ ਦੇ ਸਮਰਥਨ ਨਾਲ, ਵਿਜੇ ਨੂੰ 121 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਬਹੁਮਤ ਲਈ 118 ਸੀਟਾਂ ਦੀ ਲੋੜ ਹੁੰਦੀ ਹੈ।

1967 ਤੋਂ ਲਗਭਗ 60 ਸਾਲਾਂ ਬਾਅਦ, ਤਾਮਿਲਨਾਡੂ ਵਿੱਚ ਇੱਕ ਗੈਰ-ਦ੍ਰਾਵਿੜ ਪਾਰਟੀ ਦਾ ਮੁੱਖ ਮੰਤਰੀ ਹੋਵੇਗਾ। ਇਸ ਤੋਂ ਪਹਿਲਾਂ, ਐਮ. ਭਕਤਵਤਸਲਮ 1963 ਤੋਂ 1967 ਤੱਕ ਕਾਂਗਰਸ ਸਰਕਾਰ ਦੌਰਾਨ ਮੁੱਖ ਮੰਤਰੀ ਸਨ।

More From Author

ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 10 ਮਈ 2026

‘ਆਪ’ ਮੰਤਰੀ ਸੰਜੀਵ ਅਰੋੜਾ ਨੂੰ ਈਡੀ ਨੇ ਗ੍ਰਿਫ਼ਤਾਰ ਕਰਕੇ ਲਿਜਾਇਆ ਗਿਆ ਦਿੱਲੀ

Leave a Reply

Your email address will not be published. Required fields are marked *