ਮਥੁਰਾ ਸਟੀਮਰ ਡੁੱਬਣ ਹਾਦਸੇ ‘ਤੇ CM ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ, ਕਿਹਾ – UP ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ

ਮਥੁਰਾ ਦੇ ਵਰਿੰਦਾਵਨ ਵਿੱਚ ਯਮੁਨਾ ਨਦੀ ਵਿੱਚ 30 ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਨਿੱਜੀ ਸਟੀਮਰ ਪਲਟ ਗਿਆ। ਇਸ ਹਾਦਸੇ ਵਿੱਚ ਦਸ ਸੈਲਾਨੀ ਡੁੱਬ ਗਏ। ਇਸ ਵਿੱਚ ਸਵਾਰ ਸਾਰੇ ਸੈਲਾਨੀ ਪੰਜਾਬ ਤੋਂ ਆਏ ਸਨ। ਇਸ ਹਾਦਸੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ, ਉਨ੍ਹਾਂ ਲਿਖਿਆ ਕਿ, “ਅੱਜ ਜਗਰਾਂਓ ਸ਼ਹਿਰ ਦੇ ਵਸਨੀਕ 32 ਵਿਅਕਤੀਆਂ ਨੂੰ ਵਰਿੰਦਾਵਨ ਦੇ ਦਰਸ਼ਨਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਮਥੁਰਾ ਦੇ ਨੇੜੇ ਯਮੁਨਾ ਨਦੀ ਵਿੱਚ ਪਲਟ ਗਈ..ਬਹੁਤ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕੁੱਝ ਸ਼ਰਧਾਲੂਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ..ਮੈਂ ਉੱਤਰ ਪ੍ਰਦੇਸ਼ ਸਰਕਾਰ ਨਾਲ ਸੰਪਰਕ ਵਿੱਚ ਹਾਂ.. ਬਾਕੀ ਡਿਟੇਲ ਬਾਅਦ ਵਿੱਚ ਜਾਰੀ ਕੀਤੀ ਜਾਵੇਗੀ।”


ਜ਼ਿਲ੍ਹਾ ਮੈਜਿਸਟਰੇਟ ਚੰਦਰ ਪ੍ਰਕਾਸ਼ ਸਿੰਘ ਨੇ ਕਿਹਾ, “ਇਹ ਹਾਦਸਾ ਸ਼੍ਰੀ ਬਾਂਕੇ ਬਿਹਾਰ ਮੰਦਰ ਤੋਂ ਢਾਈ ਕਿਲੋਮੀਟਰ ਦੂਰ ਕੇਸੀ ਘਾਟ ‘ਤੇ ਦੁਪਹਿਰ 3 ਵਜੇ ਦੇ ਕਰੀਬ ਵਾਪਰਿਆ। ਫੌਜ ਰਾਹਤ ਅਤੇ ਬਚਾਅ ਕਾਰਜਾਂ ਲਈ ਪਹੁੰਚ ਗਈ ਹੈ। ਗਾਜ਼ੀਆਬਾਦ ਤੋਂ ਐਨਡੀਆਰਐਫ ਦੀ ਇੱਕ ਟੀਮ ਵੀ ਵ੍ਰਿੰਦਾਵਨ ਪਹੁੰਚ ਗਈ ਹੈ।”

ਡੀਆਈਜੀ ਸ਼ੈਲੇਸ਼ ਪਾਂਡੇ ਨੇ ਕਿਹਾ,”ਦੋ ਸਟੀਮਰਾਂ ‘ਤੇ ਸੈਲਾਨੀ ਸਵਾਰ ਸਨ। ਇੱਕ ਡੁੱਬ ਗਿਆ, ਜਿਸ ਵਿੱਚ 25 ਤੋਂ 27 ਲੋਕ ਸਵਾਰ ਸਨ। ਦਸ ਲੋਕਾਂ ਦੀ ਮੌਤ ਹੋ ਗਈ ਹੈ। ਬਾਰਾਂ ਜ਼ਖਮੀਆਂ ਨੂੰ ਬਚਾਇਆ ਗਿਆ ਹੈ। ਤਿੰਨ ਤੋਂ ਪੰਜ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਬਚਾਅ ਟੀਮਾਂ ਵੱਲੋਂ ਭਾਲ ਜਾਰੀ ਹੈ।”ਹਾਦਸੇ ਤੋਂ ਬਾਅਦ ਸਟੀਮਰ ਯਮੁਨਾ ਨਦੀ ਵਿੱਚ ਡੁੱਬ ਗਿਆ, ਜਦੋਂ ਕਿ ਡਰਾਈਵਰ ਭੱਜ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਟੀਮਰ ਵਿੱਚ 15 ਸ਼ਰਧਾਲੂਆਂ ਦੀ ਸਮਰੱਥਾ ਸੀ, ਪਰ ਇਸ ਵਿੱਚ 25 ਸ਼ਰਧਾਲੂ ਸਵਾਰ ਸਨ।

More From Author

ਯਮੁਨਾ ਨਦੀ ‘ਚ 30 ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਸਟੀਮਰ ਡੁੱਬਿਆ, 8 ਸਲੈਨੀਆ ਦੀ ਹੋਈ ਮੌ•ਤ

ਮਾਨ ਸਰਕਾਰ ਦਾ ਵੱਡਾ ਫ਼ੈਸਲਾ; ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਲਈ ਸੰਚਾਰ ਦੀਆਂ ਰੁਕਾਵਟਾਂ ਹੋਣਗੀਆਂ ਦੂਰ

Leave a Reply

Your email address will not be published. Required fields are marked *