ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 4 ਮਈ 2026

ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 4 ਮਈ 2026

ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੨੧ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਅੰਗ ੪੮੩

ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥ ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥ ਹਰਿ ਕੀ ਕਥਾ ਅਨਾਹਦ ਬਾਨੀ ॥ ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥ ਗੁਪਤਾ ਹੀਰਾ ਪ੍ਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥੨॥੧॥੩੧॥

 

ਪਦਅਰਥ: ਹੀਰੈ = (ਜੀਵ-ਆਤਮਾ ਰੂਪ) ਹੀਰੇ ਨੇ। ਹੀਰਾ = ਪਰਮਾਤਮਾ-ਹੀਰਾ। ਬੇਧਿ = ਵਿੰਨ੍ਹ ਕੇ। ਪਵਨ ਮਨੁ = ਪਵਨ ਵਰਗਾ ਚੰਚਲ ਮਨ (ਵੇਖੋ ਕਬੀਰ ਜੀ ਦਾ ਸ਼ਬਦ ਨੰ: 10 ਰਾਗ ਸੋਰਠਿ ਵਿਚ: ‘ਸੰਤਹੁ ਮਨ ਪਵਨੈ ਸੁਖੁ ਬਨਿਆ। ਕਿਛੂ ਜੋਗੁ ਪਰਾਪਤਿ ਗਨਿਆ)। ਸਹਜੇ = ਸਹਜ ਅਵਸਥਾ ਵਿਚ ਜਿੱਥੇ ਮਨ ਡੋਲਦਾ ਨਹੀਂ। ਸਗਲ ਜੋਤਿ = ਸਾਰੀਆਂ ਜੋਤਾਂ, ਸਾਰੇ ਜੀਅ-ਜੰਤ। ਇਨਿ ਹੀਰੈ = ਇਸ ਪ੍ਰਭੂ-ਲਾਲ ਨੇ। ਮੈ ਪਾਈ = ਇਹ ਗੱਲ ਮੈਂ ਲੱਭੀ ਹੈ। ਬੇਧੀ = ਵਿੰਨ੍ਹ ਲਈਆਂ ਹਨ ॥੧॥ ਹੰਸੁ ਹੁਇ = ਜੋ ਜੀਵ ਹੰਸ ਬਣ ਜਾਂਦਾ ਹੈ। ਲੇਇ ਪਛਾਨੀ = ਪਛਾਣ ਲੈਂਦਾ ਹੈ। ਅਨਾਹਦ = ਇੱਕ-ਰਸ, ਸਦਾ ॥੧॥ ਰਹਾਉ ॥ ਅਸ = ਐਸਾ, ਉਹ। ਗੁਰ ਗਮ = ਪਹੁਚ ਵਾਲੇ ਗੁਰੂ ਨੇ ॥੨॥

 

ਅਰਥ: ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਤੇ ਇੱਕ-ਰਸ ਗੁਰੂ ਦੀ ਬਾਣੀ ਵਿਚ ਜੁੜ ਕੇ ਜੋ ਜੀਵ ਹੰਸ ਬਣ ਜਾਂਦਾ ਹੈ ਉਹ (ਪ੍ਰਭੂ-) ਹੀਰੇ ਨੂੰ ਪਛਾਣ ਲੈਂਦਾ ਹੈ (ਜਿਵੇਂ ਹੰਸ ਮੋਤੀ ਪਛਾਣ ਲੈਂਦਾ ਹੈ) ॥੧॥ ਰਹਾਉ ॥ ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ। ਇਹ ਪ੍ਰਭੂ-ਹੀਰਾ ਐਸਾ ਹੈ ਜੋ ਸਾਰੇ ਜੀਆ-ਜੰਤਾਂ ਵਿਚ ਮੌਜੂਦ ਹੈ– ਇਹ ਗੱਲ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝੀ ਹੈ ॥੧॥ ਕਬੀਰ ਆਖਦਾ ਹੈ– ਜੋ ਪ੍ਰਭੂ-ਹੀਰਾ ਸਾਰੇ ਜਗਤ ਵਿਚ ਵਿਆਪਕ ਹੈ, ਜਦੋਂ ਉਸ ਤਕ ਪਹੁੰਚ ਵਾਲੇ ਸਤਿਗੁਰੂ ਨੇ ਮੈਨੂੰ ਉਸ ਦਾ ਦੀਦਾਰ ਕਰਾਇਆ, ਤਾਂ ਮੈਂ ਉਹ ਹੀਰਾ (ਆਪਣੇ ਅੰਦਰ ਹੀ) ਵੇਖ ਲਿਆ, ਉਹ ਲੁਕਿਆ ਹੋਇਆ ਹੀਰਾ (ਮੇਰੇ ਅੰਦਰ ਹੀ) ਪ੍ਰਤੱਖ ਹੋ ਗਿਆ ॥੨॥੧॥੩੧॥

 

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ

ਡਿਠੇ ਸਭੇ ਥਾਵ ਨਹੀ ਤੁਧ ਜੇਹਿਆ

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਹਿ ਜੀ

 

 

More From Author

IPL 2026 🏏 SRH vs KKR # ਕੋਲਕਾਤਾ ਦੀ ਲਗਾਤਾਰ ਤੀਜੀ ਜਿੱਤ, ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ

ਪੱਛਮੀ ਬੰਗਾਲ ‘ਚ ਚੋਣਾਂ ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਹੋਵੇਗੀ ਸ਼ੁਰੂ,  ਗਿਣਤੀ ਤੋਂ ਪਹਿਲਾਂ ਮਮਤਾ-ਸੁਵੇਂਦੂ ਦੀ ਸੀਟ ਨੂੰ ਲੈ ਕੇ ਟੀਐਮਸੀ-ਭਾਜਪਾ ਏਜੰਟਾਂ ਵਿੱਚ ਝੜਪ

Leave a Reply

Your email address will not be published. Required fields are marked *