
ਸ਼ੁਰੂਆਤ ’ਚ ਜੀਓ ਦੀ 5ਜੀ ਸਰਵਿਸ ਬਹੁਤ ਘੱਟ ਹੀ ਯੂਜ਼ਰਜ਼ ਨੂੰ ਮਿਲ ਰਹੀ ਸੀ ਅਤੇ ਇਸਦੀ ਵਜ੍ਹਾ ਸੀ ਜ਼ਿਆਦਾਤਰ ਫੋਨਜ਼ ’ਚ 5G SA ਦਾ ਇਨੇਬਲ ਨਾ ਹੋਣਾ। ਭਾਰਤ ’ਚ ਮਿਲ ਰਹੇ ਬਹੁਤ ਸਾਰੇ ਸਮਾਰਟਫੋਨ 5ਜੀ ਰੈਡੀ ਤਾਂ ਸਨ ਪਰ ਇਨ੍ਹਾਂ ’ਚ 5ਜੀ ਇਨੇਬਲ ਨਹੀਂ ਕੀਤਾ ਗਿਆ ਸੀ।
ਇਸ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਜੀਓ 5ਜੀ ਸਪੀਡ ’ਤੇ ਸਿਰਫ 32 ਸਕਿੰਟਾਂ ’ਚ KGF Chapter 2 ਮੂਵੀ ਪੂਰੀ ਡਾਊਨਲੋਡ ਹੋ ਜਾਂਦੀ ਹੈ। ਯੂਜ਼ਰ ਨੇ 5.03 ਜੀ.ਬੀ. ਵਾਲੀ ਬੈਸਟ ਕੁਆਲਿਟੀ ਵਾਲੀ ਵੀਡੀਓ ਨੂੰ ਸਿਰਫ 32.5 ਸਕਿੰਟਾਂ ’ਚ ਡਾਊਨਲੋਡ ਕਰ ਲਿਆ। ਯਾਨੀ ਲਗਭਗ ਅੱਧੇ ਮਿੰਟ ’ਚ ਤੁਸੀਂ ਪੂਰੀ ਮੂਵੀ ਨੂੰ ਡਾਊਨਲੋਡ ਕਰ ਸਕਦੇ ਹੋ। ਇਸ ਸਪੀਡ ਮੁੰਬਈ ’ਚ ਜੀਓ ਦੇ 5ਜੀ ਨੈੱਟਵਰਕ ’ਤੇ ਹੈ।
ਜੀਓ ਨੇ ਦੋ ਹੋਰ ਸ਼ਹਿਰਾਂ ’ਚ ਆਪਣੀ 5ਜੀ ਸਰਵਿਸ ਦਾ ਵਿਸਤਾਰ ਕੀਤਾ ਹੈ। ਇਸ ਤੋਂ ਬਾਅਦ Jio True 5G ਸਰਵਿਸ ਕੁੱਲ 8 ਸ਼ਹਿਰਾਂ ’ਚ ਪਹੁੰਚ ਗਈ ਹੈ। ਕੰਪਨੀ ਦੀ ਇਸ ਸਰਵਿਸ ਦਾ ਫਾਇਦਾ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਵਾਰਾਣਸੀ, ਨਾਥਦੁਆਰ, ਹੈਦਰਾਬਾਦ ਅਤੇ ਬੇਂਗਲੁਰੂ ’ਚ ਰਹਿਣ ਵਾਲੇ ਗਾਹਕਾਂ ਨੂੰ ਮਿਲੇਗਾ। ਇਸ ਤਹਿਤ ਯੂਜ਼ਰਜ਼ 1Gbps ਤਕ ਦੀ ਇੰਟਰਨੈੱਟ ਸਪੀਡ ਹਾਸਿਲ ਕਰ ਸਕਦੇ ਹਨ।